Saturday, June 13, 2015

ਪਿਛਲੇ ਦਿਨੀਂ ਜੂਨ 1984 ਦੇ ਸਾਕਾ ਨੀਲਾ ਤਾਰਾ ਬਾਰੇ ਆਪਣੇ ਮਨੋਭਾਵ ਸਾਂਝੇ ਕਰਦਿਆਂ ਸਾਰੀ ਲਿਖ਼ਤ ਇਸ ਕੇਂਦਰੀ ਭਾਵ ਦੁਆਲੇ ਲਿਆ ਕੇ ਮੁਕਾਉਣ ਦਾ ਛੋਟਾ ਜਿਹਾ ਯਤਨ ਕੀਤਾ ਸੀ ਕਿ ਦਰਬਾਰ ਸਾਹਿਬ ਸਮੂਹ ਵਿੱਚ ਹੋਈ ਹਥਿਆਰਬੰਦ ਜੰਗ, ਖ਼ੂਨ-ਖ਼ਰਾਬਾ, ਸਮੂਹ ਨੂੰ ਲੁਕਣਗਾਹ ਵਜੋਂ ਵਰਤਣਾ ਅਤੇ ਇਸ ਵਿਚਲੀਆਂ ਪਾਵਨ-ਇਤਿਹਾਸਕ ਇਮਾਰਤਾਂ ਦੀ ਮੋਰਚਾਬੰਦੀ ਕਰਨੀ ਸਮੁੱਚੇ ਪੰਜਾਬੀਆਂ ਲਈ ਅੰਤਾਂ ਦਾ ਦੁਖਦਾਈ ਸੀ।


ਉਧਾਰੇ ਹਰਫ਼ਾਂ ਦੇ ਸ਼ਿਕਵੇ..........
ਪਿਛਲੇ ਦਿਨੀਂ ਜੂਨ 1984 ਦੇ ਸਾਕਾ ਨੀਲਾ ਤਾਰਾ ਬਾਰੇ ਆਪਣੇ ਮਨੋਭਾਵ ਸਾਂਝੇ ਕਰਦਿਆਂ ਸਾਰੀ ਲਿਖ਼ਤ ਇਸ ਕੇਂਦਰੀ ਭਾਵ ਦੁਆਲੇ ਲਿਆ ਕੇ ਮੁਕਾਉਣ ਦਾ ਛੋਟਾ ਜਿਹਾ ਯਤਨ ਕੀਤਾ ਸੀ ਕਿ ਦਰਬਾਰ ਸਾਹਿਬ ਸਮੂਹ ਵਿੱਚ ਹੋਈ ਹਥਿਆਰਬੰਦ ਜੰਗ, ਖ਼ੂਨ-ਖ਼ਰਾਬਾ, ਸਮੂਹ ਨੂੰ ਲੁਕਣਗਾਹ ਵਜੋਂ ਵਰਤਣਾ ਅਤੇ ਇਸ ਵਿਚਲੀਆਂ ਪਾਵਨ-ਇਤਿਹਾਸਕ ਇਮਾਰਤਾਂ ਦੀ ਮੋਰਚਾਬੰਦੀ ਕਰਨੀ ਸਮੁੱਚੇ ਪੰਜਾਬੀਆਂ ਲਈ ਅੰਤਾਂ ਦਾ ਦੁਖਦਾਈ ਸੀ। ਇਸ ਦੁਖ਼ਦ ਘਟਨਾ ਦੀ ਪੀੜ ਸਮੁੱਚੇ ਪੰਜਾਬੀਆ ਵੱਲੋਂ ਮਨਾਈ ਜਾਣੀ ਚਾਹੀਦੀ ਸੀ। ਉਦੋਂ ਪੰਜਾਬ ਦੇ ਹਿੰਦੂ ਭਾਈਚਾਰੇ ਦੇ ਬਹੁਤ ਸਾਰੇ ਲੋਕ ਦੁਰਗਿਆਣਾ ਮੰਦਰ ਨਾਲੋਂ ਵਧੇਰੇ ਸੀ੍ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਨੂੰ ਪਹਿਲ ਦਿੰਦੇ ਸਨ ਪਰ ਉਸ ਵਕਤ ਦੇ ਸਮੁੱਚੇ ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ ਇਹ ਨਾਮੁਮਕਿਨ ਸੀ। ਸੋ ਅਜਿਹਾ ਨਾ ਹੋ ਸਕਿਆ ਜੋ ਇੱਕ ਸੁਭਾਵਿਕ ਵਰਤਾਰਾ ਸੀ। ਇਵੇਂ ਸਾਕਾ ਨੀਲਾ ਤਾਰਾ ਦਾ ਦਰਦ ਕੇਵਲ ਸਿੱਖ-ਸਮੂਹ ਦਾ ਦਰਦ ਬਣ ਕੇ ਹੀ ਰਹਿ ਗਿਆ, ਜਿਸਦੇ ਵੱਖਰੇ ਕਾਰਨ ਵੀ ਹਨ ਅਤੇ ਉਹਨਾਂ ਕਾਰਨਾਂ ਦਾ ਸਭ ਨੂੰ ਪਤਾ ਵੀ ਹੈ।
ਖ਼ੈਰ ਸਾਕਾ ਨੀਲਾ ਤਾਰਾ ਵਾਪਰਿਆਂ ਤਿੰਨ ਦਹਾਕੇ ਤੋਂ ਵੱਧ ਸਮਾਂ ਬੀਤ ਜਾਣ ਉਪਰੰਤ ਹਾਲਾਤ ਦਾ ਤਬਦੀਲ ਹੋਣਾ ਕੁਦਰਤੀ ਸੀ। ਕਹਿੰਦੇ ਨੇ ਕਿ ਸਮਾਂ ਵੱਡੇ-ਵੱਡੇ ਜ਼ਖ਼ਮ ਭਰ ਦਿੰਦਾ ਹੈ ਪਰ ਇਹ ਵੀ ਸੱਚ ਹੈ ਕਿ ਜ਼ਖ਼ਮ ਸਮੇਂ ਦੇ ਨਾਲ ਉਦੋਂ ਹੀ ਭਰਦੇ ਹਨ ਜਦੋਂ ਉਹਨਾਂ ਜ਼ਖ਼ਮਾਂ 'ਤੇ ਮਰਹਮ ਲਾਇਆ ਜਾਂਦਾ ਹੋਵੇ ਅਤੇ ਜ਼ਖ਼ਮਾਂ ਨੂੰ ਛਿੱਲਣ-ਕੁਰੇਦਣ ਤੋਂ ਪ੍ਹੇਜ਼ ਕੀਤਾ ਜਾਵੇ। ਅਫ਼ਸੋਸ ਕਿ ਇਹ ਜ਼ਖ਼ਮ ਭਰ ਨਹੀਂ ਰਹੇ ਅਤੇ ਕੁੱਝ ਧਿਰਾਂ ਜਾਣੇ ਜਾਂ ਅਣਜਾਣੇ 'ਚ ਉਹਨਾਂ ਜ਼ਖ਼ਮਾਂ ਨੂੰ ਵਾਰ-ਵਾਰ ਛਿੱਲ ਕੇ ਸੁਰਖ਼ੀਆਂ 'ਚ ਰਹਿਣ ਦਾ ਸ਼ੌਂਕ ਪਾਲ ਬੈਠੀਆਂ ਨੇ। ਸਾਕਾ ਨੀਲਾ ਤਾਰਾ ਕੇਵਲ ਸਿੱਖਾਂ, ਪੰਜਾਬ ਜਾਂ ਪੂਰੇ ਭਾਰਤ ਦੇ ਇਤਿਹਾਸ ਦਾ ਹੀ ਨਹੀਂ ਸਗੋਂ ਵਿਸ਼ਵ ਇਤਿਹਾਸ ਦਾ ਪੀੜਾਦਾਇਕ ਸਫ਼ਾ ਬਣ ਗਿਆ ਹੈ ਜਾਂ ਬਣ ਜਾਵੇਗਾ, ਇਸ ਵਿੱਚ ਕਿਸੇ ਵੀ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿਣੀ ਚਾਹੀਦੀ। ਇਸ ਕਰਕੇ ਮੇਰਾ ਸਪੱਸ਼ਟ ਵਿਚਾਰ ਹੈ ਕਿ ਇਸਨੂੰ ਭੁੱਲਣ ਨੂੰ ਕਹਿਣਾ ਬਚਗ਼ਾਨਾ ਜਿਹੀ ਗੱਲ ਜਾਪਦੀ ਹੈ। ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਤਾਂ ਸਮਝਣ ਦੀ ਲੋੜ ਹੈ ਕਿ ਸਾਕਾ ਨੀਲਾ ਤਾਰਾ ਦਾ ਦਰਦ ਕੇਵਲ ਭਿੰਡਰਾਂਵਾਲੇ ਦੇ ਹਥਿਆਰਬੰਦ ਸਮਰਥਕਾਂ, ਆਮ ਨਿਰਦੋਸ਼ ਸ਼ਰਧਾਲੂਆਂ ਜਾਂ ਸਰਕਾਰ ਦੇ ਹੁਕਮਾਂ ਮੁਤਾਬਿਕ ਲੜਨ ਆਏ ਫੌਜੀਆਂ ਦੀ ਮੌਤ ਤੱਕ ਹੀ ਸੀਮਿਤ ਨਹੀਂ ਸਗੋਂ ਇਸ ਦੀ ਪੀੜ ਦਰਬਾਰ ਸਾਹਿਬ ਵਰਗੇ ਕੌਮਾਂਤਰੀ ਪੱਧਰ 'ਤੇ ਸਤਿਕਾਰੇ ਜਾਂਦੇ ਧਰਮ-ਅਸਥਾਨ ਦੀ ਬੇਅਦਬੀ ਦੀ ਲਹੂ-ਭਿੱਜੀ ਦਾਸਤਾਨ ਤੱਕ ਫੈਲੀ ਹੋਈ ਹੈ। ਇਹ ਫ਼ਰਕ ਪੰਜਾਬ ਦੇ ਹਿੰਦੂ ਭਾਈਚਾਰੇ ਨੂੰ ਵੀ ਸਮਝਣ ਦੀ ਲੋੜ ਹੈ। ਇਸ ਖ਼ੂਨੀ ਸਾਕੇ ਤੱਕ ਦੇ ਸਫ਼ਰ ਦੇ ਕਾਰਨ ਭਾਂਵੇਂ ਕੁੱਝ ਵੀ ਕਿਉਂ ਨਾ ਹੋਣ, ਜਿੰਨਾਂ ਚਿਰ ਪੰਜਾਬ ਦਾ ਹਿੰਦੂ ਭਾਈਚਾਰਾ ਇਸ ਫ਼ਰਕ ਨੂੰ ਪਛਾਣ ਕੇ ਸਾਕਾ ਨੀਲਾ ਤਾਰਾ ਦੇ ਜ਼ਖ਼ਮ ਦੀ ਵਿਆਪਕਤਾ ਨੂੰ ਮਹਿਸੂਸ ਕਰਕੇ ਸਿੱਖ ਮਾਨਸਿਕਤਾ ਦੇ ਹਾਅ ਦੇ ਨਾਹਰੇ 'ਚ ਆਪਣੀ ਹਾਅ ਨਹੀਂ ਮਿਲਾਵੇਗਾ, ਓਨੀ ਦੇਰ ਤੱਕ ਸਾਕਾ ਨੀਲਾ ਤਾਰਾ ਦਾ ਮਤਲਬ ਭਿੰਡਰਾਂਵਾਲੇ ਤੇ ਉਸਦੇ ਸਮਰਥਕਾਨ ਦੀ ਮੌਤ ਤੱਕ ਹੀ ਸੀਮਿਤ ਰਹਿ ਜਾਵੇਗਾ ਅਤੇ ਇਸ ਦੀ ਕੌੜੀ ਯਾਦ ਸਿਰਫ਼ ਖ਼ਾਲਿਸਤਾਨੀ ਨਾਹਰੇ ਲਾਉਂਦੇ ਤਲਵਾਰਾਂ, ਬਰਛਿਆਂ ਅਤੇ ਖੰਡਿਆਂ ਦੀ ਲਿਸ਼ਕਾਂ ਅਤੇ ਚੰਗਿਆੜਿਆਂ ਦੇ ਮੁਰੀਦਾਂ ਵੱਲੋਂ ਕੁਸੈਲੇ ਤੇ ਵਿਸ਼ੈਲੇ ਢੰਗ ਨਾਲ ਹੀ ਮਨਾਈ ਜਾਂਦੀ ਰਹੇਗੀ, ਮੈਨੂੰ ਇਹ ਖ਼ਦਸ਼ਾ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਅਤੇ ਕਈ ਸਾਲ ਬਾਅਦ ਤੱਕ ਵੀ ਪੰਜਾਬ ਦੇ ਘੱਟਗਿਣਤੀ ਹਿੰਦੂ ਭਾਈਚਾਰੇ ਨੇ ਦਹਿਸ਼ਤ ਅਤੇ ਹਿੰਸਾ ਭਰਪੂਰ ਦਿਨ ਅਤੇ ਰਾਤਾਂ ਦਾ ਵਿਰਲਾਪ ਵੇਖਿਆ ਅਤੇ ਹੰਢਾਇਆ। ਹੱਸਦੇ-ਵੱਸਦੇ ਘਰਾਂ ਅਤੇ ਆਪਸੀ ਭਾਈਚਾਰੇ ਨੂੰ ਛੱਡ ਕੇ ਸੁਰੱਖਿਅਤ ਟਿਕਾਣਿਆਂ ਵੱਲ ਹਿਜਰਤ ਕਰਨੀ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ ਸੀ। ਸੰਤਾਪੇ ਸਮਿਆਂ ਦੇ ਅੰਤਿਮ ਕੁੱਝ ਸਾਲਾਂ ਦੌਰਾਨ ਲਾਸ਼ਾਂ ਦੀ ਗਿਣਤੀ ਦੇ ਮਾਮਲੇ 'ਚ ਸਿੱਖ-ਹਿੰਦੂ ਦਾ ਕੋਈ ਫ਼ਰਕ ਨਹੀਂ ਸੀ ਰਹਿ ਗਿਆ। ਅੱਤਵਾਦ ਦਾ ਅੰਤ ਦਾ ਮੁੱਢ ਵੀ ਉਦੋਂ ਹੀ ਬੱਝਾ ਜਦੋਂ ਇਸ ਦੀਆਂ ਲਪਟਾਂ ਸਿੱਖਾਂ ਨੂੰ ਵਧੇਰੇ ਝੁਲਸਾਉਣ ਲੱਗ ਪਈਆਂ ਸਨ।
ਪਿਛਲੇ ਦਿਨੀਂ ਸਾਕਾ ਨੀਲਾ ਤਾਰਾ ਬਾਰੇ ਕੁੱਝ ਹੱਡਬੀਤੀ ਅਤੇ ਜੱਗਬੀਤੀ ਦੇ ਚੰਦ ਕੁ ਅੰਸ਼ ਆਪਣੇ ਮਿੱਤਰਾਨ ਨਾਲ ਸਾਂਝੇ ਕਰਨ ਨੂੰ ਦਿਲ ਕੀਤਾ ਤਾਂ ਪੜ੍ ਕੇ ਅਮਰੀਕਾ ਰਹਿੰਦੇ ਇੱਕ ਅਣਜਾਣ ਪੰਜਾਬੀ-ਰੂਹ ਦੀ ਹੂਕ ਸੰਦੇਸ਼ ਦੇ ਰੂਪ 'ਚ ਮਿਲੀ। ਸੰਦੇਸ਼ ਰਾਹੀਂ ਉਸ ਦੱਸਿਆ ਕਿ ਉਹ ਹਿੰਦੂ ਬਾ੍ਹਮਣ ਹੈ ਅਤੇ ਕਿੱਤੇ ਵਜੋਂ ਉੱਥੇ ਡਾਕਟਰ ਹੈ। ਉਸ ਦੱਸਿਆ ਕਿ ਉਸ ਪੋਸਟ ਦਾ ਸਿਰਲੇਖ ਵੇਖ ਕੇ ਇਸਨੂੰ ਪੜ੍ਨ ਨੂੰ ਪਹਿਲਾਂ ਉਸਦਾ ਮਨ ਨਹੀਂ ਕੀਤਾ ਅਤੇ ਦੋ ਵਾਰ ਅਣਦੇਖਿਆ ਕਰ ਦਿੱਤਾ। ਤੀਜੀ ਵਾਰ ਇੱਕ ਕਿਸੇ ਹੋਰ ਦੋਸਤ ਵੱਲੋਂ ਉਸ ਪੋਸਟ ਨੂੰ ਪਸੰਦ ਕੀਤੇ ਜਾਣ ਤੋਂ ਹੈਰਾਨ ਹੋ ਕੇ ਜਦੋਂ ਸਾਰਾ ਵੇਰਵਾ ਪੜਿਆ ਤਾਂ ਉਸ ਦਾ ਮੂਲ-ਭਾਵ ਪਸੰਦ ਆ ਗਿਆ। ਉਸ ਅਮਰੀਕਨ ਮਿੱਤਰ ਅਨੁਸਾਰ ਉਹਨਾਂ ਦਾ ਪਰਿਵਾਰ ਹਿੰਸਾ ਦਾ ਕੇਂਦਰ ਰਹੇ ਜ਼ਿਲੇ੍ ਤਰਨਤਾਰਨ 'ਚ ਰਹਿੰਦਾ ਸੀ ਅਤੇ ਉਸਦਾ ਪਿਤਾ ਪਰਿਵਾਰ ਦਾ ਮੁੱਖੀ ਡਾਕਟਰ ਸੀ। ਉਸ ਖ਼ੌਫ ਭਰੇ ਮਾਹੌਲ ਦੌਰਾਨ ਅਕਸਰ ਅੱਧੀ ਰਾਤ ਜਾਂ ਰਾਤ ਦੇ ਅਾਖਰੀ ਪਹਿਰ ਵੇਲੇ ਹਥਿਆਰਬੰਦ ਨੌਜਵਾਨ ਆਉਂਦੇ ਅਤੇ ਜ਼ਖਮੀ ਸਾਥੀਆਂ ਦਾ ਇਲਾਜ ਕਰਾਉਣ ਲਈ ਡਾਕਟਰ ਪਿਤਾ ਹਥਿਆਰ ਦਿਖਾ ਕੇ ਨਾਲ ਲੈ ਜਾਂਦੇ। ਰਾਤ ਦੇ ਉਹ ਦੋ-ਚਾਰ ਘੰਟੇ ਪਰਿਵਾਰ ਲਈ ਕੀ ਅਰਥ ਰੱਖਦੇ ਸਨ, ਉਹ ਸਭ ਮਹਿਸੂਸ ਕਰ ਸਕਦੇ ਹਨ। ਸੰਦੇਸ਼ ਅਨੁਸਾਰ ਉਹ ਅਮਰੀਕਨ ਮਿੱਤਰ ਦੀ ਉਮਰ ਉਸ ਵੇਲੇ 10-11 ਸਾਲ ਸੀ ਪਰ ਉਸ ਬਾਲ-ਵਰੇਸ ਦੇ ਹਾਸੇ ਦਹਿਸ਼ਤ ਤੇ ਮੌਤ ਦੇ ਪ੍ਛਾਵਿਆਂ ਦੀ ਭੇਂਟ ਚੜ੍ ਗਏ। ਹੋਸ਼ ਸੰਭਾਲੀ ਤਾਂ ਬਹੁਤ ਸਾਰੀਆਂ ਥਾਵਾਂ 'ਤੇ ਸਿੱਖ-ਹਿੰਦੂ ਭਾਈਚਾਰੇ ਨੂੰ ਲੱਗੇ ਗ੍ਹਿਣ ਦਾ ਖ਼ਤਰਨਾਕ ਤਜੁਰਬਾ ਹੋਇਆ। ਉਹ ਦੱਸੇ ਕਿ ਉਹਨਾਂ ਦਾ ਹਿੰਦੂ ਪਰਿਵਾਰ ਦੁਰਗਿਆਣਾ ਮੰਦਰ ਜਾਂ ਹੋਰ ਕਿਸੇ ਵੀ ਹਿੰਦੂ ਤੀਰਥ ਅਸਥਾਨ ਨਾਲੋਂ ਸੀ੍ ਹਰਿਮੰਦਰ ਸਾਹਿਬ ਕਿਤੇ ਵੱਧ ਪੂਜਣਯੋਗ ਸਥਾਨ ਮਂੰਨਦਾ ਸੀ। ਉਸ ਨੇ ਲਿਖਿਆ ਕਿ ਉਸ ਵਰਗੇ ਅਨੇਕਾਨ ਹੋਰ ਵੀ ਹਿੰਦੂ ਪਰਿਵਾਰ ਸਨ ਜੋ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਹੀ ਅੰਮਿ੍ਤਸਰ ਯਾਤਰਾ ਸੰਪੂਰਨ ਸਮਝਦੇ ਸਨ ਪਰ ਉਹਨਾਂ ਪ੍ਤੀ ਸਿੱਖ ਭਾਈਚਾਰੇ ਦੇ ਮਨ 'ਚ ਕਿੰਨੀ ਕੁ ਹਮਦਰਦੀ ਜਾਂ ਸਤਿਕਾਰ ਸੀ ? ਕੀ ਸਾਕਾ ਨੀਲਾ ਤਾਰਾ ਲਈ ਕੇਵਲ ਹਿੰਦੂ ਹੀ ਜ਼ਿੰਮੇਵਾਰ ਸਨ ?? ਕੀ ਦਰਬਾਰ ਸਾਹਿਬ 'ਚ ਆਸਥਾ ਰੱਖਣ ਵਾਲੇ ਉਹਨਾਨ ਵਰਗੇ ਹਿੰਦੂ ਪਰਿਵਾਰ ਵੀ ਗਰਮਦਲੀਆਂ ਦੀਆਂ ਗਾਹਲਾਂ ਦੇ ਲਾਇਕ ਹਨ ?? ਜੇ ਨਹੀਂ ਤਾਂ ਉਹਨਾਂ ਵਰਗਿਆਂ ਦੀ ਸ਼ਨਾਖ਼ਤ ਕਿਉਂ ਨਹੀਂ ਹੁੰਦੀ ?? ਕੀ ਤਲਵਾਰਾਂ ਅਤੇ ਖਾਲਿਸਤਾਨੀ ਨਾਹਰਿਆਂ ਨਾਲ ਡਰਾ ਕੇ ਹੀ ਸਾਕਾ ਨੀਲਾ ਤਾਰਾ ਮਨਾਉਣਾ ਠੀਕ ਹੈ ?? ਉਸਨੇ ਸੰਦੇਸ਼ ਸਮਾਪਤ ਕਰਦਿਆਂ ਲਿਖਿਆ ਕਿ ਉਹ ਹਿੰਦੂ ਭਾਈਚਾਰੇ ਪ੍ਤੀ ਲਿਖਤਾਂ 'ਚ ਉਬਲਦੀ ਨਫ਼ਰਤ ਵੇਖ ਕੇ ਭੈਭੀਤ ਹੈ ਸੋ ਕੁੱਝ ਵੀ ਲਿਖਣ ਤੋਂ ਗੁਰੇਜ਼ ਕਰਨਾ ਹੀ ਠੀਕ ਹੈ। ਅੰਤ 'ਚ ਉਸ ਮਿੱਤਰ ਨੇ ਮੇਰੇ 'ਤੇ ਉਸ ਧਿਰ ਬਾਰੇ ਵੀ ਲਿਖਣ ਅਤੇ ਉਸ ਧਿਰ ਦੀ ਮਨੋ-ਅਵਸਥਾ ਸਮਝ ਕੇ ਸਾਂਝੀ ਕਰਨ ਦੀ ਜ਼ਿੰਮੇਵਾਰੀ ਸੁੱਟੀ ਕਿ ਕੀ ਪੰਜਾਬ 'ਚ ਇਹਨਾਂ ਵੇਲਿਆਂ ਦੌਰਾਨ ਕੋਈ ਵੀ ਅਜਿਹਾ ਕਲਮਕਾਰ ਨਹੀਂ ਜੋ ਨਿਰਪੱਖ ਹੋ ਕੇ ਸਿੱਖ-ਪੀੜ ਅਤੇ ਹਿੰਦੂ-ਪੀੜ ਬਾਰੇ ਲਿਖ ਸਕੇ ਤਾਂ ਜੋ ਦੁੱਖ ਸਾਂਝੇ ਤੌਰ 'ਤੇ ਵੰਡਾਉਣ ਬਾਰੇ ਸੋਚਿਆ ਜਾ ਸਕੇ ??
ਮੈਂ ਜਵਾਬ ਦਿੱਤਾ ਕਿ ਦੋਸਤ ਸਵਾਲ ਬੜਾ ਔਖ਼ਾ ਪਾ ਦਿੱਤਾ ਅਤੇ ਨਾ ਹੀ ਮੈਂ ਕੋਈ ਕਲਮਕਾਰ ਹਾਂ, ਜੋ ਕਿਸੇ ਨੂਂ ਕੋਈ ਸੁਝਾਅ ਜਾਂ ਸੇਧ ਦੇ ਸਕਾਂ। ਹਾਂ, ਮਾੜੀ-ਮੋਟੀ ਕਲਮ-ਝਰੀਟ ਕਰਨ ਦਾ ਸ਼ੌਕ ਹੈ ਜੋ ਕਰਨ ਦਾ ਯਤਨ ਕਰਾਂਗਾ ਅਤੇ ਉਧਾਰੇ ਹਰਫ਼ਾਂ ਰਾਹੀਂ ਤੇਰੇ ਸ਼ਿਕਵੇ ਸਾਂਝੇ ਕਰਨ ਬਦਲੇ ਜੋ ਵੀ ਮੇਰੀ ਝੋਲੀ ਪਵੇਗਾ, ਉਸ ਵਿੱਚੋਂ ਤੂੰ ਵੀ ਆਪਣਾ ਬਣਦਾ ਹਿੱਸਾ ਜ਼ਰੂਰ ਲੈ ਲਵੀਂ.....................। Sukhdeep Sidhu

Sukhdeep Sidhu's photo.
Like · Comment · 

No comments: